ਆਸ਼ਾਕਿਰਨ ਆਈਵੀਐਫ ਕੇਂਦਰ ਵਿੱਚ ਤੁਹਾਡੇ ਮਾਂ-ਬਾਪ ਬਣਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਡਾਕਟਰ ਅਸਮਿਤਾ ਮਹਿਲਾ ਜੋ ਕਿ ਬਹੁਤ ਹੀ ਸੂਝਵਾਨ ਅਤੇ ਸਤਿਕਾਰਤ ਬਾਂਝਪਨ ਇਲਾਜ ਮਾਹਿਰ ਹਨ, ਜਿਨ੍ਹਾਂ ਨੇ ਸਹਾਇਕ ਪ੍ਰਜਨਨ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਅਤੇ ਲੱਖਾਂ ਹੀ ਪਰਿਵਾਰਾਂ ਵਿੱਚ ਮਾਂ-ਬਾਪ ਬਣਨ ਦੇ ਸੁਪਨੇ ਨੂੰ ਸੱਚ ਕਰ ਵਿਖਾਇਆ ਹੈ। ਜੇਕਰ ਤੁਸੀਂ ਵੀ ਆਪਣੇ ਸੁਪਨਿਆਂ ਨੂੰ ਸੱਚ ਕਰਨਾ ਚਾਹੁੰਦੇ ਹੋ ਤਾਂ 872-8080-222 ਤੇ ਸੰਪਰਕ ਕਰੋ ਅਤੇ ਅੱਜ ਹੀ ਆਪਣੀ ਮੁਫਤ ਸਲਾਹ ਪ੍ਰਕਿਰਿਆ ਨੂੰ ਬੁੱਕ ਕਰੋ।
- ਆਈ.ਵੀ.ਐਫ ਕੀ ਹੈ: ਆਈਵੀਐਫ ਬਾਂਝਪਨ ਪੁਰਸ਼ ਜਾਂ ਮਹਿਲਾ ਪ੍ਰਜਨਨ ਪਣਾਲੀ ਨਾਲ ਸਬੰਧਤ ਇੱਕ ਪ੍ਰਕਿਰਿਆ ਹੈ। ਇਸ ਨੂੰ ਟੈਸਟ ਟਿਊਬ ਬੇਬੀ ਵੀ ਕਿਹਾ ਜਾਂਦਾ ਹੈ। ਆਈਵੀਐਫ ਕਰਨ ਦੇ ਦੌਰਾਨ, ਔਰਤ ਦੇ ਅੰਡੇ ਅਤੇ ਪੁਰਸ਼ ਦੇ ਸ਼ਕਰਾਣੂ ਨੂੰ ਲੈਬ ਵਿੱਚ ਫਰਟੀਲਾਈਜ਼ ਕਰਕੇ ਭਰੂਣ ਦਾ ਨਿਰਮਾਣ ਕੀਤਾ ਜਾਂਦਾ ਹੈ। ਭਰੂਣ ਤਿਆਰ ਕਰਨ ਤੋਂ ਬਾਅਦ ਉਸ ਨੂੰ ਔਰਤ ਦੇ ਗਰਭ ਵਿੱਚ ਰੱਖਿਆ ਜਾਂਦਾ ਹੈ।
- ਆਈ.ਵੀ.ਐਫ ਦੀ ਲੋੜ ਕਦੋਂ ਹੁੰਦੀ ਹੈ: ਐਂਡੋਮੇਟ੍ਰਿਯੋਸਿਸ, ਗਰਭ ਅਵਸਥਾ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਵਿਕਾਰ ਹੈ। ਇਸ ਨਾਲ ਪੀੜਤ ਮਹਿਲਾ ਆਈਵੀਐਫ ਦੀ ਮਦਦ ਨਾਲ ਕਾਫੀ ਆਸਾਨੀ ਨਾਲ ਗਰਭ ਧਾਰਨ ਕਰ ਸਕਦੀ ਹੈ। ਇਸ ਤੋਂ ਇਲਾਵਾ ਗਰਭ ਵਿੱਚ ਅੰਡੇ ਦਾ ਨਾ ਬਣਨਾ, ਫੈਲੋਪੀਅਨ ਟਿਊਬਾਂ ਦਾ ਬੰਦ ਹੋਣਾ, ਬੱਚੇਦਾਨੀ ਵਿੱਚ ਰਸੌਲੀਆਂ ਦਾ ਹੋਣਾ, ਅਤੇ ਇਸੇ ਤਰ੍ਹਾਂ ਪੁਰਸ਼ ਵਿੱਚ ਸ਼ਕਰਾਣੂਆਂ ਦੀ ਮਾਤਰਾ ਦਾ ਘੱਟ ਹੋਣਾ ਜਾਂ ਸ਼ਕਰਾਣੂ ਚੰਗੀ ਕਿਸਮ ਦੇ ਨਾ ਹੋਣਾ, ਆਦਿ ਕਾਰਨ ਆਈਵੀਐਫ ਦੀ ਲੋੜ ਨੂੰ ਪ੍ਰਭਾਵਿਤ ਕਰਦੇ ਹਨ।
- ਆਈ.ਵੀ.ਐਫ ਰਾਹੀਂ ਇਲਾਜ: ਆਸ਼ਾਕਿਰਨ ਵਿੱਚ ਆਈਵੀਐਫ ਕਰਨ ਤੋਂ ਪਹਿਲਾਂ ਸ਼ਕਰਾਣੂਆਂ ਦੀ ਜਾਂਚ, ਹੌਰਮੋਨ ਟੈਸਟਿੰਗ, ਅਲਟਰਾਸਾਊਂਡ, ਜੈਨੇਟਿਕ ਟੈਸਟਿੰਗ, ਬੱਚੇਦਾਨੀ ਦਾ ਅਲਟਰਾਸਾਊਂਡ, ਹਿਸਟਰੋਸਕੋਪੀ ਜਿਸ ਵਿੱਚ ਬੱਚੇਦਾਨੀ ਦੀ ਜਾਂਚ ਕੀਤੀ ਜਾਂਦੀ ਹੈ ਇਸ ਤੋਂ ਉਪਰੰਤ ਆਈਵੀਐਫ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਇਹ ਇਲਾਜ 6 ਤੋਂ 8 ਹਫਤਿਆਂ ਵਿੱਚ ਪੂਰਾ ਹੋ ਜਾਂਦਾ ਹੈ। ਮਹਾਵਾਰੀ ਦੇ ਦੂਸਰੇ ਦਿਨ ਤੋਂ ਇਹ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਅੰਡੇਦਾਨੀ ਵਿੱਚ ਅੰਡੇ ਦੀ ਸੰਖਿਆ ਨੂੰ ਵਧਾਉਣ ਲਈ ਕੁੱਝ ਦਵਾਈਆਂ ਅਤੇ ਟੀਕੇ ਦਿੱਤੇ ਜਾਂਦੇ ਹਨ। ਇਹ ਪ੍ਰਕਿਰਿਆ 8-10 ਦਿਨ ਦੀ ਹੁੰਦੀ ਹੈ। ਇਸ ਤੋਂ ਉਪਰੰਤ ਅੰਡੇ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਸ ਦੌਰਾਨ 8-16 ਅੰਡਿਆਂ ਨੂੰ ਬਾਹਰ ਕੱਢਿਆ ਜਾਂਦਾ ਹੈ, ਅਤੇ ਪੁਰਸ਼ ਦੁਆਰਾ ਸ਼ੁਕਰਾਣੂ ਦਾ ਸੈਂਪਲ ਇੱਕ ਛੋਟੀ ਡੱਬੀ ਵਿੱਚ ਇਕੱਠਾ ਕਰਕੇ ਡਾਕਟਰ ਨੂੰ ਦਿੱਤਾ ਜਾਂਦਾ ਹੈ।
- ਬੱਚਾ ਬਣਾਉਣ ਦੀ ਪ੍ਰਕਿਰਿਆ: ਅੰਡੇ ਕੱਢਣ ਅਤੇ ਸ਼ਕਰਾਣੂ ਦੀ ਸ਼ੁੱਧਤਾ ਕਰਨ ਤੋਂ ਬਾਅਦ, ਆਸ਼ਾਕਿਰਨ ਆਈਵੀਐਫ ਕੇਂਦਰ ਵਿੱਚ ਡਾਕਟਰਾਂ ਦੁਆਰਾ ਅੰਡੇ ਅਤੇ ਸ਼ਕਰਾਣੂ ਨੂੰ ਇਨਕਿਊਬੇਟਰ ਮਸ਼ੀਨ ਵਿੱਚ ਫਰਟੀਲਾਈਜ਼ੇਸ਼ਨ ਕਰਨ ਲਈ ਰੱਖਿਆ ਜਾਂਦਾ ਹੈ। ਇਸ ਤਰ੍ਹਾਂ 4 ਤੋਂ 5 ਦਿਨਾਂ ਵਿੱਚ ਭਰੂਣ ਬਣ ਕੇ ਤਿਆਰ ਹੋ ਜਾਂਦਾ ਹੈ। ਅਤੇ ਪੰਜਵੇਂ ਦਿਨ ਭਰੂਣ ਨੂੰ ਮਹਿਲਾ ਦੇ ਗਰਭ ਵਿੱਚ ਰੱਖ ਦਿੱਤਾ ਜਾਂਦਾ ਹੈ। ਇਸ ਉਪਰੰਤ ਕੁੱਝ ਘੰਟੇ ਆਰਾਮ ਕਰਨ ਤੋਂ ਬਾਅਦ ਮਹਿਲਾ ਆਪਣੇ ਘਰ ਵਾਪਿਸ ਜਾ ਸਕਦੀ ਹੈ।
- ਆਈ.ਵੀ.ਐਫ ਇਲਾਜ ਤੋਂ ਬਾਅਦ ਗਰਭ ਅਵਸਥਾ ਦੀ ਜਾਂਚ: ਆਸ਼ਾਕਿਰਨ ਵਿੱਚ ਆਈਵੀਐਫ ਇਲਾਜ ਦੇ ਦੋ ਹਫਤੇ ਬਾਅਦ ਡਾਕਟਰ, ਮਹਿਲਾ ਨੂੰ ਹਸਪਤਾਲ ਵਿੱਚ ਬੁਲਾ ਕੇ ਖੂਨ ਦੀ ਜਾਂਚ ਕਰਦੇ ਹਨ। ਇਸ ਦੌਰਾਨ ਖੂਨ ਵਿੱਚ ਐਚਸੀਜੀ ਦੀ ਪੁਸ਼ਟੀ ਕੀਤੀ ਜਾਂਦੀ ਹੈ। ਸਕਾਰਾਤਮਕ ਨਤੀਜਾ ਆਉਣ ਤੇ ਡਾਕਟਰਾਂ ਦੁਆਰਾ ਗਰਭਵਤੀ ਮਹਿਲਾ ਨੂੰ ਗਰਭਧਾਰਨ ਦੀ ਸਥਿਤੀ ਵਿੱਚ ਕੁੱਝ ਜ਼ਰੂਰੀ ਗੱਲਾਂ ਦਾ ਪਰਹੇਜ਼ ਰੱਖਣ ਲਈ ਸਮਝਾਇਆ ਜਾਂਦਾ ਹੈ।
- ਆਸ਼ਾਕਿਰਨ ਆਈ.ਵੀ.ਐਫ ਕੇਂਦਰ: ਜਣਨ ਸ਼ਕਤੀ ਨਾਲ ਸਮੱਸਿਆਵਾਂ ਭਾਵਨਾਤਮਕ ਅਤੇ ਡਾਕਟਰੀ ਤੌਰ ਤੇ ਚੁਣੌਤੀਪੂਰਨ ਹਨ। ਆਸ਼ਾਕਿਰਨ ਫਰਟੀਲਿਟੀ ਆਈਵੀਐਫ ਕੇਂਦਰ ਖਰੜ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਵਿਖੇ, ਅਸੀਂ ਮਾਤਾ-ਪਿਤਾ ਬਣਨ ਦੀ ਤੁਹਾਡੀ ਯਾਤਰਾ ਦੇ ਹਰ ਪੜਾਅ ਉੱਤੇ ਤੁਹਾਨੂੰ ਸਹਾਇਕ, ਵਿਅਕਤੀਗਤ ਦੇਖਭਾਲ ਪ੍ਰਦਾਨ ਕਰਨ ਉੱਤੇ ਧਿਆਨ ਕੇਂਦਰਿਤ ਕਰਦੇ ਹਾਂ, ਅਤੇ ਤੁਹਾਡੇ ਮਾਂ-ਬਾਪ ਬਣਨ ਦੇ ਸੁਪਨੇ ਨੂੰ ਸਾਕਾਰ ਕਰਦੇ ਹਾਂ।
ਮੀਡੀਆ ਕਵਰੇਜ ਲਈ ਲਿੰਕ:
👉 ਆਸਾਕਿਰਨ IVF ਮੀਡੀਆ ਕਵਰੇਜ
ਸਾਡੇ ਨਾਲ ਸਾਡੇ ਸੋਸ਼ਲ ਮੀਡੀਆ ‘ਤੇ ਜੁੜੋ:
-
- Facebook: Aashakiran IVF
- Instagram: @aashakiranivf
- Twitter: @aashakiranivf
- YouTube: Aashakiran IVF Official