ਆਪਣੇ ਪੰਜਾਬ ਵਿੱਚ ਬਹੁਤ ਸਾਰੇ ਜੋੜੇ ਬਾਂਝਪਣ ਦਾ ਸ਼ਿਕਾਰ ਹਨ। ਬਾਂਝਪਣ ਤੋਂ ਭਾਵ ਹੈ ਜੋ ਸਧਾਰਨ ਤਰੀਕੇ ਨਾਲ ਬੱਚਾ ਨਹੀਂ ਕਰ ਸਕਦੇ। ਜਿਸ ਕਾਰਨ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਦੇ ਮਾਂ-ਬਾਪ ਨਹੀਂ ਬਣ ਸਕਦੇ। ਪਰ ਉਹਨਾਂ ਦਾ ਅਜਿਹਾ ਸੋਚਣਾ ਬਿਲਕੁਲ ਗਲਤ ਹੈ। ਦੁਨੀਆ ਦੇ ਨਾਲ-ਨਾਲ ਪੰਜਾਬ ਵਿੱਚ ਵੀ ਮਾਂ-ਬਾਪ ਬਣਨ ਦੇ ਸੁਪਨੇ ਨੂੰ ਸੱਚ ਕਰਨ ਲਈ ਆਈ.ਵੀ.ਐਫ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਜਿਸ ਨਾਲ ਬਹੁਤ ਸਾਰੇ ਜੋੜਿਆਂ ਨੂੰ ਮਾਂ-ਬਾਪ ਬਣਨ ਦਾ ਸੁੱਖ ਪ੍ਰਾਪਤ ਹੋਇਆ ਹੈ।
ਕੁਝ ਲੋਕ ਸੋਚਦੇ ਹਨ ਕਿ ਆਈ.ਵੀ.ਐਫ ਰਾਹੀਂ ਪੈਦਾ ਕੀਤਾ ਬੱਚਾ ਉਹਨਾਂ ਦਾ ਆਪਣਾ ਬੱਚਾ ਨਹੀਂ ਹੁੰਦਾ। ਭਾਵ ਕਿ ਜੇਕਰ ਔਰਤ ਜਾਂ ਮਰਦ ਵਿੱਚ ਕੋਈ ਕਮੀ ਪਾਈ ਜਾਂਦੀ ਹੈ, ਅਤੇ ਦਵਾਈਆਂ ਦੀ ਵਰਤੋਂ ਨਾਲ ਵੀ ਅਸੀਂ ਉਸ ਕਮੀ ਨੂੰ ਦੂਰ ਨਾ ਕਰ ਸਕੀਏ, ਤਾਂ ਅਸੀਂ ਡੋਨਰ ਦੀ ਮਦਦ ਨਾਲ ਆਈ.ਵੀ.ਐਫ ਇਲਾਜ ਨੂੰ ਸੰਪੂਰਨ ਕਰਦੇ ਹਾਂ। ਪਰ ਉਹਨਾਂ ਦਾ ਸੋਚਣਾ ਹੁੰਦਾ ਹੈ ਕਿ ਡੋਨਰ ਦੀ ਮਦਦ ਨਾਲ ਬਣਾਇਆ ਭਰੂਣ ਉਹਨਾਂ ਦਾ ਆਪਣਾ ਨਹੀਂ ਹੈ ਪਰ ਉਹ ਇਹ ਗੱਲ ਨਹੀਂ ਸੋਚਦੇ ਕਿ ਜਦੋਂ ਸਾਡੇ ਨਾਲ ਕੋਈ ਦੁਰਘਟਨਾ ਜਾਂ ਸੜਕ ਹਾਦਸਾ ਹੋ ਜਾਂਦਾ ਹੈ ਅਤੇ ਸਾਨੂੰ ਖੂਨ ਦੀ ਜ਼ਰੂਰਤ ਹੁੰਦੀ ਹੈ ਉਦੋਂ ਅਸੀਂ ਖੂਨ ਲੈਣ ਲਈ ਕਿੱਥੇ-ਕਿੱਥੇ ਨਹੀਂ ਜਾਂਦੇ ਅਤੇ ਜਦੋਂ ਅਸੀਂ ਬਲੱਡ ਬੈਂਕ ਤੋਂ ਖੂਨ ਲੈ ਕੇ ਆਉਂਦੇ ਹਾਂ ਤਾਂ ਅਸੀਂ ਉੱਥੇ ਉਹਨਾਂ ਨੂੰ ਕਦੀ ਨਹੀਂ ਪੁੱਛਦੇ ਕਿ ਇਹ ਖੂਨ ਇਸ ਜਾਤ-ਧਰਮ ਨਾਲ ਸਬੰਧਿਤ ਮਨੁੱਖ ਦਾ ਹੈ। ਉਦੋਂ ਸਾਡਾ ਮਕਸਦ ਕੇਵਲ ਜਾਨ ਬਚਾਉਣ ਦਾ ਹੁੰਦਾ ਹੈ ਉਦੋਂ ਕਦੇ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ ਹੁੰਦਾ, ਐਵੇਂ ਹੀ ਡੋਨਰ ਹੁੰਦਾ ਹੈ, ਜਦੋਂ ਡੋਨਰ ਦੀ ਮਦਦ ਨਾਲ ਤੁਸੀਂ ਅੰਡੇ ਜਾਂ ਸੀਮਨ ਲੈ ਕੇ ਬੱਚਾ ਪ੍ਰਾਪਤ ਕਰਨ ਦੀ ਚਾਹਨਾ ਰੱਖਦੇ ਹੋ ਤਾਂ ਤੁਹਾਡੇ ਮਨ ਵਿੱਚ ਪਰਾਈ ਭਾਵਨਾ ਨਹੀਂ ਆਉਣੀ ਚਾਹੀਦੀ।
ਇਕ ਮਾਂ ਜਦੋਂ ਨੌਂ ਮਹੀਨੇ ਆਪਣੇ ਪੇਟ ਵਿੱਚ ਇੱਕ ਬੱਚੇ ਨੂੰ ਰੱਖਦੀ ਹੈ ਤਾਂ ਉਸੇ ਦੀ ਖੁਰਾਕ, ਉਸੇ ਦੇ ਖੂਨ ਨਾਲ ਬੱਚਾ ਤਿਆਰ ਹੁੰਦਾ ਹੈ। ਕੁਦਰਤੀ ਹੈ ਕਿ ਜੇਕਰ ਮਾਂ ਨੌ ਮਹੀਨੇ ਬੱਚੇ ਨੂੰ ਪੇਟ ਵਿੱਚ ਰੱਖੇਗੀ ਤਾਂ ਉਹ ਬੱਚਾ ਆਪਣੇ ਮਾਂ-ਪਿਓ ਤੇ ਹੀ ਜਾਵੇਗਾ। ਫਿਰ ਤੁਹਾਨੂੰ ਖੁਦ ਹੀ ਆਪਣੇ-ਪਣ ਦੀ ਭਾਵਨਾ ਮਹਿਸੂਸ ਹੋਣ ਲੱਗ ਪਵੇਗੀ ਅਤੇ ਉਹ ਬੱਚਾ ਕਿਸੇ ਹੋਰ ਦਾ ਨਹੀਂ ਬਲਕਿ ਤੁਹਾਡਾ ਹੀ ਹੋਵੇਗਾ।
ਇੱਕ ਸਮਾਜ ਵਿੱਚ ਜਦੋਂ ਵਿਆਹ ਤੋਂ ਦੋ-ਤਿੰਨ ਸਾਲ ਬਾਅਦ ਜੇਕਰ ਬੱਚਾ ਨਹੀਂ ਹੁੰਦਾ ਤਾਂ ਉਹਨਾਂ ਨੂੰ ਸਮਾਜ ਤੋਂ ਕੀ ਕੁਝ ਨਹੀਂ ਸੁਣਨਾ ਪੈਂਦਾ। ਸਮਾਜ ਦੇ ਤਾਹਨੇ-ਮਿਹਣੇ ਉਹਨਾਂ ਨੂੰ ਹਰ ਪਲ ਨਿਰਾਸ਼ ਕਰਦੇ ਹਨ ਜਿਸ ਕਾਰਨ ਬਹੁਤ ਸਾਰੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇਥੋਂ ਤੱਕ ਕੇ ਬੱਚਾ ਨਾ ਹੋਣ ਦੀ ਹਾਲਤ ਵਿੱਚ ਉਸ ਨੂੰ ਬਾਂਝ ਤੱਕ ਕਹਿ ਦਿੱਤਾ ਜਾਂਦਾ ਹੈ। ਔਰਤ ਜਦੋਂ ਤੱਕ ਮਾਂ ਨਹੀਂ ਬਣ ਜਾਂਦੀ ਤਾਂ ਉਸ ਨੂੰ ਆਪਣੀ ਜ਼ਿੰਦਗੀ ਅਧੂਰੀ ਲੱਗਦੀ ਹੈ। ਇਸ ਕਾਰਨ ਉਸ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਵਿੱਚੋਂ ਵੀ ਵਿਚਰਨਾ ਪੈਂਦਾ ਹੈ। ਦੁਨੀਆ ਦੀ ਕਿਸੇ ਵੀ ਔਰਤ ਲਈ ਗਰਭਵਤੀ ਹੋਣਾ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ। ਨਾਲ ਹੀ ਬੱਚੇ ਨੂੰ ਜਨਮ ਦੇਣਾ ਔਰਤ ਲਈ ਸੰਪੂਰਨਤਾ ਦੀ ਭਾਵਨਾ ਹੁੰਦੀ ਹੈ। ਜਦੋਂ ਔਰਤ ਤੇ ਮਰਦ ਸਧਾਰਨ ਤਰੀਕੇ ਨਾਲ ਬੱਚਾ ਨਹੀਂ ਕਰ ਪਾਉਂਦੇ ਤਾਂ ਦੁਨੀਆ ਦੇ ਨਾਲ-ਨਾਲ ਪੰਜਾਬ ਵਿੱਚ ਵੀ ਆਈ.ਵੀ.ਐਫ ਦੀ ਤਕਨੀਕ ਨੇ ਇਸ ਨਿਰਾਸ਼ਤਾ ਨੂੰ ਖਤਮ ਕਰ ਦਿੱਤਾ ਹੈ। ਆਈ.ਵੀ.ਐਫ ਦੀ ਮਦਦ ਨਾਲ ਹਰੇਕ ਜੋੜਾ ਆਪਣੇ ਮਾਂ-ਬਾਪ ਬਣਨ ਦੇ ਸੁਪਨੇ ਨੂੰ ਸੱਚ ਕਰ ਵਿਖਾ ਰਿਹਾ ਹੈ। ਸਮਾਜ ਦੁਆਰਾ ਬੋਲੀਆਂ ਜਾਣ ਵਾਲੀਆਂ ਨਿਰਾਸ਼ਤਾ ਭਰਪੂਰ ਗੱਲਾਂ ਦਾ ਮੂੰਹ ਬੰਦ ਕਰਨ ਲਈ ਆਈ.ਵੀ.ਐਫ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਸਮਾਜ ਵਿੱਚ ਬੱਚਾ ਪੈਦਾ ਨਾ ਕਰ ਸਕਣ ਵਾਲੀ ਔਰਤ ਨੂੰ ਬੁਰੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ। ਪਰ ਆਈ.ਵੀ.ਐਫ ਨੇ ਪੂਰੇ ਪੰਜਾਬ ਵਿੱਚ ਖੁਸ਼ਹਾਲੀ ਦੀ ਲਹਿਰ ਲਿਆਂਦੀ ਹੈ। ਜਿਸ ਨਾਲ ਸਮਾਜ ਦੁਆਰਾ ਇੱਕ ਔਰਤ ਤੇ ਲਗਾਈਆਂ ਜਾਂਦੀਆਂ ਬੁਰੀਆਂ ਤੋਹਮਤਾਂ ਨੂੰ ਨਕਾਰਿਆ ਹੈ, ਅਤੇ ਆਈ.ਵੀ.ਐਫ ਨੇ ਆਪਣੇ-ਪਣ ਦੀ ਭਾਵਨਾ ਨੂੰ ਪ੍ਰਫੁੱਲਿਤ ਕੀਤਾ ਹੈ।
ਪਿਛਲੇ ਕੁੱਝ ਸਮੇਂ ਵਿੱਚ ਸਾਡੀ ਜੀਵਨ ਸ਼ੈਲੀ ਵਿੱਚ ਤੇਜ਼ੀ ਨਾਲ ਬਦਲਾਅ ਆਏ ਹਨ। ਅਜਿਹੇ ਵਿੱਚ ਔਰਤਾਂ ਵਿੱਚ ਬਾਂਝਪਣ ਦੇ ਮਾਮਲੇ ਵੀ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੇ ਮੁੱਖ ਕਾਰਨ ਵਿੱਦਿਅਕ ਉਮੀਦਾਂ, ਖਾਣ-ਪੀਣ ਦਾ ਸਹੀ ਨਾ ਹੋਣਾ, ਡਿਪਰੈਸ਼ਨ ਦਾ ਸ਼ਿਕਾਰ ਆਦਿ ਹੋ ਸਕਦੇ ਹਨ ਜਿਸ ਕਾਰਨ ਲੋਕ ਵੱਡੀਆਂ ਉਮਰਾਂ ਵਿੱਚ ਵਿਆਹ ਕਰਵਾਉਂਦੇ ਹਨ। ਫਿਰ ਵਿਆਹ ਤੋਂ ਦੋ-ਤਿੰਨ ਸਾਲ ਬਾਅਦ ਜਦੋਂ ਫੈਮਲੀ ਪਲੈਨ ਕਰਦੇ ਹਨ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵੱਧਦੀ ਉਮਰ ਦੇ ਨਾਲ-ਨਾਲ ਬਿਮਾਰੀਆਂ ਵੀ ਵਧਦੀਆਂ ਹਨ ਜਿਸ ਨਾਲ ਔਰਤ ਨੂੰ ਮਹੀਨਾ ਸਹੀ ਨਹੀਂ ਆਉਂਦਾ, ਰਸੋਲੀਆਂ ਬਣ ਜਾਂਦੀਆਂ ਹਨ ਤੇ ਟਿਊਬਾਂ ਬਲੋਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਵੱਧਦੀ ਉਮਰ ਨੂੰ ਦੇਖਦਿਆਂ ਕੁਝ ਮਰਦਾਂ ਦੇ ਸ਼ਕਰਾਣੂਆਂ ਦੀ ਗਿਣਤੀ ਘੱਟ ਜਾਂਦੀ ਹੈ ਜਾਂ ਉਹ ਅੰਦਰੂਨੀ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਸਹੀ ਸਮੇਂ ਤੇ ਸਹੀ ਇਲਾਜ ਦੀ ਬਹੁਤ ਜ਼ਰੂਰਤ ਹੈ। ਅੱਜ ਦੇ ਸਮੇਂ ਵਿੱਚ ਬਾਂਝਪਣ ਦੇ ਬਹੁਤ ਸਾਰੇ ਇਲਾਜਾਂ ਵਿੱਚੋਂ ਆਈ.ਵੀ.ਐਫ ਦੀ ਸਫਲਤਾ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ। ਹਾਲਾਂਕਿ ਕਈ ਕਾਰਨਾਂ ਕਰਕੇ ਬਹੁਤ ਸਾਰੇ ਜੋੜੇ ਇਸ ਇਲਾਜ ਨੂੰ ਚੁਣਨ ਤੋਂ ਪਰਹੇਜ਼ ਕਰਦੇ ਹਨ। ਕਈ ਵਾਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਸਭ ਨਾਲ ਕਿਵੇਂ ਨਜਿੱਠਣਾ ਹੈ! ਇਸ ਬਾਰੇ ਸੋਚ ਕੇ ਕਈ ਵਿਆਹੁਤਾ ਜੋੜੇ ਆਪਣਾ ਬਹੁਤ ਸਾਰਾ ਕੀਮਤੀ ਸਮਾਂ ਬਰਬਾਦ ਕਰ ਲੈਂਦੇ ਹਨ।
ਸਭ ਤੋਂ ਪਹਿਲਾਂ ਤੁਹਾਨੂੰ ਸਮਝਣਾ ਹੋਵੇਗਾ ਕਿ ਬਾਂਝਪਣ ਦਾ ਸਹੀ ਇਲਾਜ ਹੈ ਕੀ? ਬਾਂਝਪਨ ਦੇ ਇਲਾਜ ਵਿੱਚ ਆਈ.ਯੂ.ਆਈ, ਆਈ.ਵੀ.ਐਫ ਵਰਗੀਆਂ ਪ੍ਰਕਿਰਿਆਵਾਂ ਸ਼ਾਮਿਲ ਹੁੰਦੀਆਂ ਹਨ। ਇਹਨਾਂ ਵਿੱਚੋਂ ਕਿਹੜੀ ਪ੍ਰਕਿਰਿਆ ਉਸ ਜੋੜੇ ਲਈ ਸਹੀ ਹੈ ਇਹ ਉਸ ਦੇ ਉਪਜਾਊ ਅਤੇ ਵਿਕਾਸ ਤੇ ਨਿਰਭਰ ਕਰਦਾ ਹੈ। ਇਸ ਲਈ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਲੋਕਾਂ ਦੁਆਰਾ ਦਿੱਤੇ ਨਾਕਾਰਾਤਮਕ (ਨੈਗਟਿਵ) ਸੋਚ ਤੋਂ ਦੂਰੀ ਬਣਾਉਣੀ ਹੋਵੇਗੀ। ਤੁਹਾਨੂੰ ਸਕਾਰਾਤਮਕ ਸੋਚ (ਪਾਜ਼ੀਟਿਵ) ਨਾਲ ਇਲਾਜ ਵੱਲ ਪਹਿਲਾ ਕਦਮ ਪੁੱਟਣਾ ਹੋਵੇਗਾ। ਆਈ.ਵੀ.ਐਫ ਸ਼ੁਰੂ ਕਰਨ ਲਈ ਤੁਸੀਂ ਇੱਕ ਬਹੁਤ ਚੰਗੇ ਸੂਝਵਾਨ ਡਾਕਟਰ ਨਾਲ ਆਪਣਾ ਮੁਫਤ ਵਿੱਚ ਸਲਾਹ ਮਸ਼ਵਰਾ ਕਰਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਵਾਰ-ਵਾਰ ਆਪਣਾ ਮਨ ਨਹੀਂ ਬਦਲਣਾ ਚਾਹੀਦਾ, ਕਿਸੇ ਵੀ ਫੈਸਲੇ ਤੇ ਪਹੁੰਚਣ ਲਈ ਜ਼ਰੂਰੀ ਹੈ ਤੁਹਾਨੂੰ ਆਪਣੇ ਇਰਾਦੇ ਤੇ ਡਟੇ ਰਹਿਣਾ ਚਾਹੀਦਾ ਹੈ। ਤੁਹਾਡੀ ਸਕਾਰਾਤਮਕ (ਪਾਜ਼ੀਟਿਵ) ਸੋਚ ਸਫਲਤਾ ਪ੍ਰਾਪਤ ਕਰਨ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੀ ਹੈ।
ਜਦੋਂ ਘਰ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਦੀ ਇਕ ਕਿਲਕਾਰੀ ਨਾਲ ਸਾਰਾ ਘਰ ਗੂੰਜ ਉੱਠਦਾ ਹੈ। ਬੱਚੇ ਦੇ ਘਰ ਆਉਣ ਨਾਲ ਜਿਹੜਾ ਪਹਿਲਾਂ ਇਕੱਲਾਪਣ ਹੁੰਦਾ ਸੀ ਉਹ ਦੂਰ ਹੋ ਜਾਂਦਾ ਹੈ। ਪਰਿਵਾਰ ਦੇ ਅੰਦਰ ਖੁਸ਼ਹਾਲੀ ਆ ਜਾਂਦੀ ਹੈ। ਘਰ ਵਿੱਚ ਬੱਚੇ ਨੂੰ ਹੱਸਦਾ-ਖੇਡਦਾ ਦੇਖ ਕੇ ਮਾਂ-ਪਿਓ ਆਪਣਾ ਸਾਰਾ ਤਣਾਅ ਭੁੱਲ ਜਾਂਦੇ ਹਨ। ਅਤੇ ਫਿਰ ਓਹੀ ਬੱਚਾ ਅੱਗੇ ਜਾ ਕੇ ਬੁਢਾਪੇ ਵਿੱਚ ਮਾਂ-ਪਿਓ ਦਾ ਸਹਾਰਾ ਬਣਦਾ ਹੈ। ਇੱਕ ਬੱਚੇ ਦੇ ਆਉਣ ਨਾਲ ਪਰਿਵਾਰ ਮੁਕੰਮਲ ਹੋ ਜਾਂਦਾ ਹੈ। ਇਸ ਲਈ ਇੱਕ ਪਰਿਵਾਰ ਨੂੰ ਪੂਰਾ ਕਰਨ ਲਈ ਬੱਚੇ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਕ ਔਰਤ ਜਦੋਂ ਆਈ.ਵੀ.ਐਫ ਦੀ ਮਦਦ ਨਾਲ ਬਹੁਤ ਸਾਲਾਂ ਬਾਅਦ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਦਾ ਸਮਾਜ ਅਤੇ ਘਰ ਵਿੱਚ ਸਤਿਕਾਰ ਵੱਧ ਜਾਂਦਾ ਹੈ। ਜਿਸ ਨਾਲ ਬੱਚਾ ਨਾ ਹੋਣ ਕਰਕੇ ਪਹਿਲਾਂ ਪਰਿਵਾਰ ਜੋ ਟੁੱਟਿਆ ਹੁੰਦਾ ਹੈ ਉਹ ਇੱਕ ਵਾਰ ਫਿਰ ਤੋਂ ਜੁੜ ਜਾਂਦਾ ਹੈ। ਇੱਕ ਬੱਚਾ ਸਾਰੇ ਪਰਿਵਾਰ ਨੂੰ ਆਪਸ ਵਿੱਚ ਜੋੜਨ ਦਾ ਭਾਗੀਦਾਰ ਬਣਦਾ ਹੈ। ਆਈ.ਵੀ.ਐਫ ਰਾਹੀਂ ਜਨਮਿਆ ਬੱਚਾ ਵੀ ਪ੍ਰਾਕਿਰਤਿਕ ਰੂਪ ਵਿੱਚ ਜਨਮੇ ਬੱਚੇ ਦੇ ਬਰਾਬਰ ਹੀ ਹੁੰਦਾ ਹੈ। ਆਈ.ਵੀ.ਐਫ ਪ੍ਰਤੀ ਲੋਕਾਂ ਦੀ ਸੋਚ ਸਹੀ ਨਹੀਂ ਹੈ, ਉਹ ਸੋਚਦੇ ਹਨ ਕਿ ਆਈ.ਵੀ.ਐਫ ਰਾਹੀਂ ਜਨਮਿਆ ਬੱਚਾ ਕਮਜ਼ੋਰ ਅਤੇ ਕਿਸੇ ਨਾ ਕਿਸੇ ਕਮੀ ਨਾਲ ਭਰਪੂਰ ਹੁੰਦਾ ਹੈ। ਪਰ ਅਜਿਹਾ ਬਿਲਕੁਲ ਨਹੀਂ ਹੁੰਦਾ। ਆਈ.ਵੀ.ਐਫ ਨਾਲ ਵੀ ਤੰਦਰੁਸਤ ਬੱਚਾ ਜਨਮ ਲੈਂਦਾ ਹੈ। ਜਦੋਂ ਬਹੁਤ ਸਾਲਾਂ ਬਾਅਦ ਆਈ.ਵੀ.ਐਫ ਨਾਲ ਬੱਚਾ ਜਨਮ ਲੈਂਦਾ ਹੈ ਤਾਂ ਸਾਰੇ ਘਰ ਵਿੱਚ ਰੌਣਕ ਛਾ ਜਾਂਦੀ ਹੈ, ਹਰੇਕ ਪਰਿਵਾਰਿਕ ਮੈਂਬਰ ਆਪਣੇ ਝਗੜੇ-ਝਮੇਲਿਆਂ ਅਤੇ ਦੁੱਖ-ਤਕਲੀਫਾਂ ਤੋਂ ਬਾਹਰ ਨਿਕਲ ਕੇ ਬੱਚੇ ਨਾਲ ਆਪਣਾ ਸਮਾਂ ਬਤੀਤ ਕਰਦਾ ਹੈ।
ਆਖੀਰ ਵਿੱਚ ਅਸੀਂ ਕਹਿਣਾ ਚਾਹਾਂਗੇ ਕਿ ਇੱਕ ਨੈਤਿਕ ਆਈ.ਵੀ.ਐਫ ਕੇਂਦਰ ਚੁਣੋ। ਆਸ਼ਾਕਿਰਨ ਆਈ.ਵੀ.ਐਫ ਆਪਣੇ ਪੰਜਾਬ ਦਾ ਆਪਣਾ ਆਈ.ਵੀ.ਐਫ ਸੈਂਟਰ ਹੈ। ਜਿੱਥੇ ਤੁਹਾਨੂੰ ਚੰਗੇ ਤੇ ਸੂਝਵਾਨ ਡਾਕਟਰ, ਡਾਕਟਰ ਅਸਮਿਤਾ ਮਹਿਲਾ ਤੇ ਪਰਿਵਾਰਿਕ ਮਾਹੌਲ ਵਾਲਾ ਸਟਾਫ ਮਿਲੇਗਾ। ਤੁਸੀਂ ਆਪਣੇ ਸਵਾਲ ਬਿਨਾਂ ਕਿਸੇ ਝਿਜਕ ਤੋਂ ਖੁੱਲ੍ਹ ਕੇ ਡਾਕਟਰ ਨੂੰ ਪੁੱਛ ਸਕਦੇ ਹੋ। ਆਸ਼ਾਕਿਰਨ ਆਈ.ਵੀ.ਐਫ ਜੋ ਹੁਣ ਤੱਕ ਬਹੁਤ ਵੱਡੀ ਮਾਤਰਾ ਵਿੱਚ ਲੋਕਾਂ ਦੇ ਘਰਾਂ ਵਿੱਚ ਖੁਸ਼ਹਾਲੀ ਲੈ ਕੇ ਆਇਆ ਹੈ। ਜਿਸ ਨਾਲ ਮਾਂ-ਪਿਓ ਨੂੰ ਆਸ਼ਾ ਦੀ ਕਿਰਨ ਦਿਖਾਈ ਦਿੱਤੀ ਹੈ। ਉਹਨਾਂ ਦੇ ਸੁਪਨੇ ਸੱਚ ਹੋਏ ਹਨ ਅਤੇ ਆਸ਼ਾ ਕਿਰਨ ਤੋਂ ਉਹਨਾਂ ਨੂੰ ਇੱਕ ਹੱਸਦਾ-ਖੇਡਦਾ ਪਰਿਵਾਰ ਪ੍ਰਾਪਤ ਹੋਇਆ ਹੈ।
ਜੇਕਰ ਤੁਸੀਂ ਵੀ ਆਪਣੇ ਮਾਂ-ਬਾਪ ਬਣਨ ਦੇ ਸੁੱਖ ਤੋਂ ਵਾਂਝੇ ਹੋ ਤਾਂ ਇੱਕ ਵਾਰ ਆਪਣੇ ਪੰਜਾਬ ਦੇ ਆਪਣੇ ਆਸ਼ਾਕਿਰਨ ਆਈ.ਵੀ.ਐਫ ਸੈਂਟਰ ਜੋ ਕਿ ਪੰਜਾਬ ਵਿੱਚ ਕਈ ਥਾਵਾਂ, ਜਿਵੇਂ ਖਰੜ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਵਿੱਚ ਸਥਿਤ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਆਸ਼ਾਕਿਰਨ ਆਈ.ਵੀ.ਐੱਫ ਸੈਂਟਰ ਹੋਰ ਵੀ ਥਾਵਾਂ ਤੇ ਖੁੱਲ੍ਹ ਜਾਣਗੇ। ਜਿਹੜਾ ਵੀ ਸੈਂਟਰ ਤੁਹਾਨੂੰ ਨਜ਼ਦੀਕ ਲੱਗਦਾ ਹੈ, ਉੱਥੇ ਆਓ ਅਤੇ ਡਾਕਟਰ ਅਸਮਿਤਾ ਮਹਿਲਾ ਨਾਲ ਸਲਾਹ-ਮਸ਼ਵਰਾ ਕਰੋ ਅਤੇ ਸਹੀ ਸਮੇਂ ਤੇ ਸਹੀ ਇਲਾਜ ਕਰਵਾ ਕੇ ਆਪਣਾ ਪਰਿਵਾਰ ਪੂਰਾ ਕਰੋ, ਅਤੇ ਚੰਗਾ ਤੇ ਖੁਸ਼ਹਾਲ ਜੀਵਨ ਬਤੀਤ ਕਰੋ। ਆਸ਼ਾਕਿਰਨ ਆਈ.ਵੀ.ਐਫ, ਤੁਹਾਡੇ ਆਪਣੇ ਪੰਜਾਬ ਦਾ ਆਪਣਾ ਆਈ.ਵੀ.ਐਫ ਸੈਂਟਰ ਹੈ। ਆਈ.ਵੀ.ਐਫ ਦੀ ਹੋਰ ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਗਏ ਸਾਡੇ ਸੋਸ਼ਲ ਮੀਡੀਆ ਲਿੰਕ ਨੂੰ ਫਾਲੋ ਕਰੋ: ਫੇਸਬੁੱਕ ਇੰਸਟਾਗ੍ਰਾਮ ਯੂਟਿਊਬ।